Lyrics

ਇਹ ਸੀਸ ਝੁਕਾਵਾਂ ਮੈਂ ਤੇਰੇ ਹਜੂਰ ਨਾਨਕ ਇਹ ਸੀਸ ਝੁਕਾਵਾਂ ਮੈਂ ਤੇਰੇ ਹਜੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਉੱਠ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾਂ ਮੈਂ ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜ਼ਾਰਾਂ ਮੈਂ ਇਸ ਅਮ੍ਰਿਤ ਸਰੋਵਰ ਵਿੱਚ ਫਿਰ ਡੂਬੀਆਂ ਮਾਰਾਂ ਮੈਂ ਜੋ ਮੰਤਰ ਬਖਸ਼ਿਆ ਏਹ ਓਹ ਦਿਲ ਵਿੱਚ ਧਾਰਾਂ ਮੈਂ ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜ੍ਹੇ ਸਰੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਇਸ ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ ਇਹ ਬਾਣੀ ਪੜ੍ਹ ਕੇ ਤੇ ਵਿੱਚ ਸੰਗਤ ਜਾਵਾਂ ਮੈਂ ਸਤਿ ਸੰਗਤ ਜਾਕੇ ਤੇ ਜਸ ਸੁਣਾ ਤੇ ਗਾਵਾਂ ਮੈਂ ਫਿਰ ਧੂਰ ਗੁਰਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ ਮੈਨੂੰ ਹਰ ਥਾਂ ਦਿੱਸਦਾ ਰਹੇ ਤੇਰਾ ਹੀ ਨੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿੱਚ ਵੱਸ ਜਾਏ ਇਹ ਤੀਰ ਅਣੇਹਲਾ ਏਹ ਜੋ ਦਿਲ ਵਿੱਚ ਧਸ ਜਾਏ ਕਈ ਭੁੱਲਿਆ ਭਟਕਿਆ ਨੂੰ ਇਹ ਰਸਤਾ ਦੱਸ ਜਾਏ ਕਿੱਸੇ ਸਾਧ ਦੀ ਰਸਨਾ ਵਿੱਚ ਏਹ ਬਾਣੀ ਰਸ ਜਾਏ ਮੈਂ ਪਾਣੀ ਢ਼ੋਵਾਂ ਬਸ ਉਸ ਦਾ ਮਜਦੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਇਹ ਭੀਨੀ ਰਹਿੰਦੜੀਏ ਉਹ ਚਮਕਣ ਤਾਰੇ ਜੋ ਇਹ ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ ਜੋ ਇਹਨਾਂ ਚੰਦ ਦੀਆਂ ਰਿਸ਼ਮਾਂ ਵਿੱਚ ਤੇਰੇ ਕਰਨ ਦੀਦਾਰੇ ਜੋ ਮੈਨੂੰ ਓਹਨਾ ਦਾ ਸੰਗ ਬਖਸ਼ੋ ਹਨ ਤੇਰੇ ਸਵਾਰੇ ਜੋ ਓਹਨਾ ਵਿੱਚ ਵੱਸਦਾ ਹੈ ਤੇਰਾ ਹੀ ਜ਼ਹੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਤੇਰੇ ਕੋਲੋਂ ਲੇ ਸਿੱਖਿਆ ਇਹ ਜੀਵਨ ਬਣਾਵਾਂ ਮੈਂ ਤਸਵੀਰ ਤੇਰੀ ਹਰ ਦਮ ਵਿੱਚ ਦਿਲ ਦੇ ਵਸਾਵਾਂ ਮੈਂ ਤੇਰੇ ਗੀਤ ਤੋ ਵੀ ਪਿਆਰਾ ਦੇ ਹਰ ਦਮ ਹੀ ਗਾਵਾਂ ਮੈਂ ਪੈ ਕੇ ਤੇਰੇ ਚਰਨਾ ਤੇ ਭੁੱਲਾ ਬਖਸ਼ਾਵਾਂ ਮੈਂ ਹੱਥ ਬੰਨ੍ਹ ਕੇ ਅਰਜ਼ ਕਰਾਂ ਕੇ ਬਖਸ਼ੋ ਤਸੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ ਬਣ ਜਾਏ ਜ਼ਿੰਦਗੀ ਦਾ ਇਹ ਦਸਤੂਰ ਨਾਨਕ
Writer(s): K.s. Narula, Gopal Singh Ragi Lyrics powered by www.musixmatch.com
Get up to 2 months free of Apple Music
instagramSharePathic_arrow_out