Lyrics

ਆ ਚੱਲੀਏ ਓ, ਆ ਚੱਲੀਏ, ਜਿੱਥੇ ਹਵਾ ਨਸ਼ੀਲੀ ਹੋਵੇ ਨੀ ਜਿੱਥੇ ਨਦੀ ਵੀ ਨੀਲੀ ਹੋਵੇ ਨੀ ਜਿੱਥੇ ਰੱਬ ਨਾ' ਗੱਲਾਂ ਕਰ ਸਕੀਏ ਜਿੱਥੇ ਅੱਖ ਨਾ ਗਿੱਲੀ ਹੋਵੇ ਨੀ ਓ, ਆ ਚੱਲੀਏ, ਜਿੱਥੇ ਪਾਣੀ ਸ਼ਰਬਤ ਵਰਗਾ ਨੀ ਜਿੱਥੇ ਕੋਈ ਕਿਸੇ ਨਾ' ਲੜਦਾ ਨਹੀਂ ਜਿੱਥੇ ਜਾਣ ਦੀ ਕੋਈ ਕੀਮਤ ਹੋਏ ਜਿੱਥੇ ਬਿਨਾਂ ਗੱਲ ਕੋਈ ਮਰਦਾ ਨਹੀਂ ਹੋ, ਲੋਕਾਂ ਦੀਆਂ ਨਜ਼ਰਾਂ ਤੋਂ ਓਲ੍ਹੇ, ਤੂੰ ਮੇਰੇ ਕੋਲੇ-ਕੋਲੇ ਮੈਂ ਛੂਣਾ ਤੈਨੂੰ ਪਹਿਲੀ ਵਾਰ, ਓਏ ਹੋ, ਫ਼ੁੱਲਾਂ ਨੇ ਮੀਂਹ ਪਾਇਆ ਹੋਵੇ, ਤੂੰ ਜੀਅ ਲਾਇਆ ਹੋਵੇ ਮੈਂ ਮੱਥਾ ਤੇਰਾ ਚੁੰਮਾ ਯਾਰ, ਓਏ ਜਿੱਥੇ ਪੈਸੇ ਨਾਮ ਦੀ ਚੀਜ਼ ਨਹੀਂ ਜਿੱਥੇ ਕੋਈ ਵੀ ਬਦਤਮੀਜ਼ ਨਹੀਂ ਜਿੱਥੇ ਮਰੇ ਨਾ ਕੋਈ ਪਿਆਸ ਨਾ' ਨਾ ਭੁੱਖ ਮਿਟੇ ਕੋਈ ਮਾਸ ਨਾ' ਜਿੱਥੇ ਦਿਲ ਨਾ ਕਿਸੇ ਦਾ ਟੁੱਟੇ ਨੀ ਜਿੱਥੇ ਕੋਈ ਨਾ ਕਿਸੇ ਨੂੰ ਲੁੱਟੇ ਨੀ ਜਿੱਥੇ ਸ਼ਾਇਰ ਰਹਿੰਦੇ ਵੱਡੇ, ਹਾਏ ਜਿੱਥੇ ਕੋਈ ਨਾ ਕਿਸੇ ਨੂੰ ਛੱਡੇ, ਹਾਏ ਹੋ, ਆ ਚੱਲੀਏ ਨਾ ਜਿੱਥੇ ਕਿਸਮਤ ਢਿੱਲੀ ਹੋਵੇ ਨੀ ਜਿੱਥੇ ਨਦੀ ਵੀ ਨੀਲੀ ਹੋਵੇ ਨੀ ਜਿੱਥੇ ਰੱਬ ਨਾ' ਗੱਲਾਂ ਕਰ ਸਕੀਏ ਜਿੱਥੇ ਅੱਖ ਨਾ ਗਿੱਲੀ ਹੋਵੇ ਨੀ ਹੋ, ਆ ਚੱਲੀਏ, ਆ ਚੱਲੀਏ ਤੂੰ ਜਦ ਜ਼ੁਲਫ਼ਾਂ ਖੋਲ੍ਹੀਆਂ, ਫ਼ਿਰ ਇਹ ਕੋਇਲਾਂ ਬੋਲੀਆਂ ਚੁੱਪ-ਚਾਪ ਸੀ ਜੋ ਤੇਰੇ ਆਉਣ ਤੋਂ ਪਹਿਲਾਂ ਹੋ, ਬੱਦਲਾਂ ਦੀ ਇਹ ਜਾਈ ਐ ਨੀ, ਰੱਬ ਨੂੰ ਵੀ ਭੁੱਲ ਜਾਈਏ ਨੀ ਤੇਰਾ ਨਾਮ ਧਿਆਈਏ ਨੀ ਸੌਣ ਤੋਂ ਪਹਿਲਾਂ ਓ, ਆ ਚੱਲੀਏ ਹੋ, ਜਿੱਥੇ ਇੱਕ-ਦੂਜੇ ਵਿੱਚ ਪਿਆਰ ਨੀ ਜਿੱਥੇ ਵੱਜਦੀ ਹੋਏ guitar ਨੀ ਜਿੱਥੇ ਬੰਦੇ ਦੀ ਕੋਈ ਕਦਰ ਹੋਏ ਜਿੱਥੇ ਹੋਣ ਫ਼ਰਿਸ਼ਤੇ ਯਾਰ ਨੀ ਹੋ, ਆ ਚੱਲੀਏ ਹੋ, Jaani, ਇਹ ਦੁਨੀਆ ਤੋਂ ਪਰੇ-ਪਰੇ ਜਿੱਥੇ ਗੱਲ ਕੋਈ ਇਸ਼ਕ ਦੀ ਕਰੇ-ਕਰੇ ਜਿੱਥੇ ਮੈਂ ਤੇ ਤੂੰ, ਬਸ ਦੋਨੋਂ ਨੀ ਰਹੀਏ ਇੱਕ-ਦੂਜੇ 'ਤੇ ਮਰੇ-ਮਰੇ ਹੋ, ਆ ਚੱਲੀਏ, ਆ ਚੱਲੀਏ ਜਿੱਥੇ ਹਵਾ ਨਸ਼ੀਲੀ ਹੋਵੇ ਨੀ ਜਿੱਥੇ ਨਦੀ ਵੀ ਨੀਲੀ ਹੋਵੇ ਨੀ ਜਿੱਥੇ ਰੱਬ ਨਾ' ਗੱਲਾਂ ਕਰ ਸਕੀਏ ਜਿੱਥੇ ਅੱਖ ਨਾ ਗਿੱਲੀ ਹੋਵੇ ਨੀ ਆ ਚੱਲੀਏ
Writer(s): B Praak, Jaani Unknown Composer Lyrics powered by www.musixmatch.com
Get up to 2 months free of Apple Music
instagramSharePathic_arrow_out