Music Video

Pindan De Jaaye
Watch {trackName} music video by {artistName}

Credits

PERFORMING ARTISTS
Sajjan Adeeb
Sajjan Adeeb
Performer
Manwinder Maan
Manwinder Maan
Performer
COMPOSITION & LYRICS
Sajjan Adeeb
Sajjan Adeeb
Composer
Manwinder Maan
Manwinder Maan
Songwriter

Lyrics

ਭੱਸਰੇ ਦੇ ਫੁੱਲਾਂ ਵਰਗੇ ਪਿੰਡਾਂ ਦੇ ਜਾਏ ਆਂ ਕਿੰਨੀਆਂ ਹੀ ਝਿੜੀਆਂ ਲੰਘ ਕੇ ਤੇਰੇ ਤਕ ਆਏ ਆਂ English ਵਿੱਚ ਕਹਿਣ December, ਪੋਹ ਦਾ ਐ ਜਰਮ, ਕੁੜੇ ਨਰਮੇ ਦੇ ਫੁੱਟਾਂ ਵਰਗੇ ਸਾਊ ਤੇ ਨਰਮ, ਕੁੜੇ ਅੱਲ੍ਹੜੇ ਤੇਰੇ ਨੈਣਾਂ ਦੇ ਨਾ' ਆਉਣਾ ਅਸੀਂ ਮੇਚ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਨਾ ਹੀ ਕਦੇ ਥੱਕੇ, ਬੱਲੀਏ, ਨਾ ਹੀ ਕਦੇ ਅੱਕੇ ਨੇ Bank'an ਦੀਆਂ limit'an ਵਰਗੇ, ਆੜੀ ਪਰ ਪੱਕੇ ਨੇ Bank'an ਦੀਆਂ limit'an ਵਾਲ਼ੇ, ਆੜੀ ਪਰ ਪੱਕੇ ਨੇ ਹੋਇਆ ਜੋ ਹਵਾ ਪਿਆਜੀ, ਤੜਕੇ ਤਕ ਮੁੜਦਾ ਨਈਂ ਕੀ ਤੋਂ ਹੈ ਕੀ ਬਣ ਜਾਂਦਾ ਤੌੜੇ ਵਿੱਚ ਗੁੜ ਦਾ ਨੀ ਸੱਚੀ ਤੂੰ ਲਗਦੀ ਸਾਨੂੰ ਪਾਣੀ ਜਿਉਂ ਨਹਿਰੀ ਨੀ ਤੇਰੇ 'ਤੇ ਹੁਸਨ ਆ ਗਿਆ, ਹਾਏ, ਨੰਗੇ ਪੈਰੀ ਨੀ ਸਾਡੇ 'ਤੇ ਚੜ੍ਹੀ ਜਵਾਨੀ, ਚੜ੍ਹਦਾ ਜਿਵੇਂ ਚੇਤ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ? ਨਲ਼ਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ ਨਲ਼ਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ ਖੁੱਲ੍ਹੀ ਹੋਈ ਪੁਸਤਕ ਵਰਗੇ, ਰੱਖਦੇ ਨਾ ਰਾਜ, ਕੁੜੇ ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਵਾਜ, ਕੁੜੇ ਗੱਲ ਤੈਨੂੰ ਹੋਰ ਜ਼ਰੂਰੀ ਦੱਸਦਿਆਂ ਪਿੰਡਾਂ ਦੀ ਸਾਡੇ ਇੱਥੇ ਟੌਰ ਹੁੰਦੀ ਐ ਅੱਕਾਂ ਵਿੱਚ ਰਿੰਡਾਂ ਦੀ ਗੋਰਾ ਰੰਗ ਹੱਥ 'ਚੋਂ ਕਿਰ ਜਾਊ, ਕਿਰਦੀ ਜਿਵੇਂ ਰੇਤ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਤਿਉਂ-ਤਿਉਂ ਹੈ ਗੂੜ੍ਹਾ ਹੁੰਦਾ ਢਲ਼ਦੀ ਜੋ ਸ਼ਾਮ, ਕੁੜੇ ਸਾਰਸ ਦਿਆਂ ਖੰਭਾਂ ਉੱਤੇ, ਹਾਏ, ਤੇਰਾ ਨਾਮ, ਕੁੜੇ ਸੋਹਣੇ ਤੇਰੇ ਹੱਥਾਂ ਵਰਗੇ ਚੜ੍ਹਦੇ ਦਿਨ ਸਾਰੇ ਨੇ ਇਸ਼ਕੇ ਦੀ ਅਸਲ ਕਮਾਈ ਸੱਜਣਾ ਦੇ ਲਾਰੇ ਨੇ (ਇਸ਼ਕੇ ਦੀ ਅਸਲ ਕਮਾਈ ਸੱਜਣਾ, ਓਏ, ਲਾਰੇ ਨੇ) ਦੱਸਦਾ ਗੱਲ ਸੱਚ ਸੋਹਣੀਏ, ਹਾਸਾ ਨਾ ਜਾਣੀ ਨੀ ਉਹ ਜਿਹੜੇ ਖੜ੍ਹੇ ਸਰਕੜੇ, ਸਾਰੇ ਮੇਰੇ ਹਾਣੀ ਨੀ ਪੱਥਰ 'ਤੇ ਲੀਕਾਂ ਹੁੰਦੇ, ਮਿਟਦੇ ਨਾ ਲੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ ਆਜਾ, ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ, ਕੁੜੇ
Writer(s): Singh Sajjan, Maan Manwinder Lyrics powered by www.musixmatch.com
Get up to 2 months free of Apple Music
instagramSharePathic_arrow_out